ਸਾਬਕਾ ਸਰਪੰਚ ਸ਼ਿਵ ਕੁਮਾਰ ਵੱਲੋਂ ਵੀ ਮੰਤਰੀ ਮੁੰਡੀਆਂ ਦੀ ਹਾਜਰੀ ‘ਚ ਕਰਮਜੀਤ ਸਿੰਘ ਗਰੇਵਾਲ ਨੂੰ ਸਮੱਰਥਨ ਦੇ ਕੇ ਝਾੜੂ ਨੂੰ ਜਿਤਾਉਣ ਦਾ ਐਲਾਨ
ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ)- ਭੋਲਾਪੁਰ ਜੋਨ ਤੋਂ ਬਲਾਕ ਸੰਮਤੀ ਦੀ ਚੋਣ ਲੜ੍ਹ ਰਹੀ ਹਰਪ੍ਰੀਤ ਕੌਰ ਗਰੇਵਾਲ ਅਤੇ ਮੱਤੇਵਾੜਾ ਜੋਨ ਤੋਂ ਜਿਲ੍ਹਾ ਪ੍ਰੀਸ਼ਦ ਦੀ ਚੋਣ ਲੜ੍ਹ ਰਹੀ ਗਿਆਨਪ੍ਰੀਤ ਕੌਰ ਗਰੇਵਾਲ ਦੀ ਰਾਮ ਨਗਰ ‘ਚ ਉਦੋਂ ਸਥਿਤੀ ਹੋਰ ਮਜਬੂਤ ਹੋ ਗਈ ਜਦੋਂ ਦੋ ਕਾਂਗਰਸੀ ਪੰਚ ਬਲਜਿੰਦਰ ਸਿੰਘ ਬੱਲੂ, ਪੰਚ ਸੋਨੂੰ ਵਰਮਾ ਅਤੇ ਇਲਾਕੇ ਦਾ ਮੋਹਤਵਰ ਬਲਿਹਾਰ ਸਿੰਘ ਡਿੰਪਲ ਕਾਂਗਰਸ ਨੂੰ ਛੱਡ ਕੇ ਆਮ ਆਦਮੀੰਂ ਪਾਰਟੀ ‘ਚ ਸ਼ਾਮਿਲ ਹੋ ਗਏ।ਜਿਨ੍ਹਾਂ ਦੀ ਪਾਰਟੀ ‘ਚ ਸਮੂਲੀਅਤ ਬਲਾਕ ਸੰਮਤੀ ਦੀ ਉਮੀਦਵਾਰ ਹਰਪ੍ਰੀਤ ਕੌਰ ਗਰੇਵਾਲ ਨੇ ਕਰਵਾਈ। ਇਸਤੋਂ ਪਹਿਲਾਂ ਦੋ ਵਾਰ ਦੇ ਸਾਬਕਾ ਸਰਪੰਚ ਸ਼ਿਵ ਕੁਮਾਰ ਨੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਖਾਸੀ ਕਲ੍ਹਾਂ ‘ਚ ਬੀਤੇ ਕੱਲ ਹੋਈ ਚੋਣਾਵੀ ਰੈਲੀ ‘ਚ ਪਹੁੰਚ ਕੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੂੰ ਸਮੱਰਥਨ ਦੇ ਦਿੱਤਾ ਸੀ। ਰਾਮ ਨਗਰ ਦਾ ਮੌਜੂਦਾ ਸਰਪੰਚ ਧਰਮਿੰਦਰ ਪਹਿਲਾਂ ਹੀ ਆਮ ਆਦਮੀਂ ਪਾਰਟੀ ਦੀ ਜਿੱਤ ਲਈ ਪ੍ਰਚਾਰ ‘ਚ ਲੱਗਾ ਹੋਇਆ ਹੈ। ਪੈਦਾ ਹੋਈ ਅਜਿਹੀ ਸਥਿਤੀ ਇਸ ਗੱਲ ਨੂੰ ਸਪੱਸਟ ਕਰ ਰਹੀ ਹੈ ਕਿ ਹੁਣ ਰਾਮ ਨਗਰ ਵਰਗੇ ਇਲਾਕੇ ਚੋਂ ਵੀ ਆਮ ਆਦਮੀਂ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਸ਼ਾਮਿਲ ਹੋਣ ਵਾਲਿਆਂ ਨੇ ਵੀ ਹਰਪ੍ਰੀਤ ਕੌਰ ਗਰੇਵਾਲ ਨੂੰ ਭਰੋਸਾ ਦਿੱਤਾ ਕਿ ਉਹ ਦੋਵਾਂ ਗਰੇਵਾਲ ਬੀਬੀਆਂ ਦੀ ਜਿੱਤ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਬੀਬੀ ਗਰੇਵਾਲ ਨੇ ਕਿਹਾ ਕਿ ਲੋਕ ਆਮ ਆਦਮੀਂ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹਨ ਇਸ ਲਈ ਉਹ 14 ਦਸੰਬਰ ਨੂੰ ਝਾੜੂ ਦੇ ਨਿਸ਼ਾਨ ਉੱਤੇ ਮੋਹਰਾਂ ਲਗਾਉਣ ਲਈ ਕਾਹਲੇ ਵਿਖਾਈ ਦੇ ਰਹੇ ਹਨ। ਉਨ੍ਹਾਂ ਸ਼ਾਮਿਲ ਹੋਏ ਪੰਚਾਂ ਅਤੇ ਮੋਹਤਬਰਾਂ ਨੂੰ ਭਰੋਸਾ ਦਿੱਤਾ ਕਿ ਸਮਾਂ ਆਉਣ ‘ਤੇ ਤੁਹਾਨੂੰ ਬਣਦਾ ਮਾਣ ਸਨਮਾਨ ਤਾਂ ਦਿੱਤਾ ਹੀ ਜਾਵੇਗਾ ਇਲਾਕੇ ਦੇ ਵਿਕਾਸ ‘ਚ ਵੀ ਕੋਈ ਕਮੀਂ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।ਇਸ ਮੌਕੇ ਕਨਵੀਨਰ ਦਲਜੀਤ ਕੌਰ, ਕੌਂਸਲਰ ਪੁੱਤਰ ਕਰਨ ਨਨਚਾਹਲ, ਰਿੰਪੀ ਕੋਚਰ, ਜੋਨੀ, ਸੰਜੂ ਭਾਮੀਆਂ, ਊਸਾ ਰਾਣੀ ਹਾਜਰ ਸਨ।


No comments
Post a Comment